1015 Degrees Awarded in Convocation-2024 at Multani Mal Modi College Patiala

Patiala: 01 December, 2024

Multani Mal Modi College today organized Convocation-2024 for distribution of post-graduate and graduate degrees to the students. The convocation was inaugurated by chief guest Prof. Susheel Mittal, Vice Chancellor, I.K. Gujral, Punjab Technical University, Jalandhar. Prof. Balraj Singh Saini, Dean, College Development Council, Punjabi University, Patiala was guest of honour in the convocation. Prof. Surindra Lal and Col. Karminder Singh, Members, Management Committee of the college also graced the occasion.

The convocation was inaugurated with Saraswati Vandana and Shabad Gayan. Guard of honour was also presented to the Chief Guest and other guests by the NCC wings of the college.

College Principal Dr. Neeraj Goyal welcomed the chief guest and the new graduates. He presented a brief report about the achievements, the recognition of college in various national-international events and in the fields of academics, sports, extra-curriculum and other activities. He said that Modi college is not only imparting world class educational facilities to its students but also committed to develop them as future nation builders and socially conscious citizens.

In his convocational address Prof. Susheel Mittal congratulated the new graduates and post-graduates and said that we are living in an era of complex global problems, new technical innovations and intelligent machines. He emphasized that although these technologies are opening new horizons in all fields of learning there is no substitute for human intelligence. He motivated the students to ‘think out of the box’ in their respective fields and to use their knowledge and learning for building a better world and for bringing social change

In the concluding session Prof. Balraj Singh Saini motivated the students to focus their potential and energies towards reconstructing a more humane and democratic society. He congratulated the newly graduates and said that they should become job creators instead of job seeker He said that good education is capable of transforming millions of lives and it is our responsibility to dedicate our knowledge and skills for our society.

Prof. Surindra Lal and Colonel Karminder Singh, Members of Management Committee also congratulated the fresh graduates and asked them to dedicate their knowledge and skills for the betterment of society.

Dr. Ajit Kumar, Registrar and Dr. Kuldeep Kumar, Controller of Examination of the college informed that for the session 2021-2022 and 2022-2023 total 1015 graduates and post-graduate degrees were conferred in the faculties of Science, Arts, Commerce, Management and Computer Sciences.

The Vice Principal of the college Prof. Jasvir Kaur and Deans of various faculties Prof. Neena Sareen (Commerce), Dr. Rajeev Sharma (Physical Sciences) and Prof. Vinay Garg, Head (Computer Science) presented the students for the award of degrees.

The Chief Guest was felicitated by Prof. Surindra Lal honourable member of the Modi Education Society, Patiala and Principal of the college Dr. Neeraj Goyal.

Vice Principal, Prof. Jasbir Kaur presented the vote of thanks. Dr. Bhanvi Wadhawan, Dr. Varun Jain and Dr. Rupinder Singh Dhillon conducted the stage.

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਨਵੋਕੇਸ਼ਨ-2024 ਦੌਰਾਨ 1015 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਪਟਿਆਲਾ: 01 ਦਸੰਬਰ, 2024

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ. ਪਟਿਆਲਾ ਨੇ ਅੱਜ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਡਿਗਰੀਆਂ ਵੰਡਣ ਲਈ ਕਨਵੋਕੇਸ਼ਨ-2024 ਦਾ ਆਯੋਜਨ ਕੀਤਾ। ਕਨਵੋਕੇਸ਼ਨ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ: ਸੁਸ਼ੀਲ ਮਿੱਤਲ, ਵਾਈਸ ਚਾਂਸਲਰ ਆਈ.ਕੇ. ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵੱਲੋਂ ਕੀਤਾ ਗਿਆ। ਇਸ ਕਨਵੋਕੇਸ਼ਨ ਵਿੱਚ ਪ੍ਰੋ: ਬਲਰਾਜ ਸਿੰਘ ਸੈਣੀ, ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਤਿਕਾਰਤ ਮੈਂਬਰਾਂ ਪ੍ਰੋ: ਸੁਰਿੰਦਰਾ ਲਾਲ ਅਤੇ ਕਰਨਲ ਕਰਮਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।

ਕਨਵੋਕੇਸ਼ਨ ਦਾ ਉਦਘਾਟਨ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤਾ ਗਿਆ। ਕਾਲਜ ਦੇ ਅੇਨ.ਸੀ.ਸੀ ਵਿੰਗ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਮੁੱਖ ਮਹਿਮਾਨ, ਗੈਸਟ ਆਫ ਆਨਰ ਅਤੇ ਨਵੇਂ ਗਰੈਜੂਏਟਾਂ ਦਾ ਸਵਾਗਤ ਕੀਤਾ ਅਤੇ ਕਾਲਜ ਵੱਲੋਂ ਵੱਖ-ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਮੁਕਾਬਲਿਆਂ/ਈਵੈਂਟਾਂ ਪ੍ਰਾਪਤ ਕੀਤੀ ਮਾਨਤਾ ਦਾ ਵਰਨਣ ਕਰਦਿਆਂ ਅਕਾਦਮਿਕ, ਖੇਡਾਂ, ਸਹਿ- ਪਾਠਕ੍ਰਮ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਕਾਲਜ ਨਾ ਸਿਰਫ਼ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਵਿਦਿਅਕ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਸਗੋਂ ਉਨ੍ਹਾਂ ਨੂੰ ਭਵਿੱਖ ਦੇ ਰਾਸ਼ਟਰ ਨਿਰਮਾਤਾ ਅਤੇ ਸਮਾਜ ਪ੍ਰਤੀ ਚੇਤੰਨ ਨਾਗਰਿਕ ਵਜੋਂ ਵਿਕਸਤ ਕਰਨ ਲਈ ਵੀ ਵਚਨਬੱਧ ਹੈ।

ਆਪਣੇ ਕਨਵੋਕੇਸ਼ਨਲ ਸੰਬੋਧਨ ਵਿੱਚ ਪ੍ਰੋ: ਸੁਸ਼ੀਲ ਮਿੱਤਲ ਨੇ ਨਵੇਂ ਗ੍ਰੈਜੂਏਟਾਂ ਅਤੇ ਪੋਸਟ-ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਗੁੰਝਲਦਾਰ ਆਲਮੀ ਸਮੱਸਿਆਵਾਂ, ਨਵੀਆਂ ਤਕਨੀਕੀ ਕਾਢਾਂ ਅਤੇ ਬੁੱਧੀਮਾਨ ਮਸ਼ੀਨਾਂ ਦੇ ਯੁੱਗ ਵਿੱਚ ਰਹਿ ਰਹੇ ਹਾਂ। ਉਸਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਤਕਨੀਕਾਂ ਸਿੱਖਣ ਦੇ ਸਾਰੇ ਖੇਤਰਾਂ ਵਿੱਚ ਨਵੇਂ ਦਿਸਹੱਦੇ ਖੋਲ੍ਹ ਰਹੀਆਂ ਹਨ ਪਰ ਮਨੁੱਖੀ ਬੁੱਧੀ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ‘ਲੀਹ ਤੋਂ ਹਟ ਕੇ’ ਸੋਚਣ ਲਈ ਪ੍ਰੇਰਿਤ ਕੀਤਾ ਅਤੇ ਇੱਕ ਬਿਹਤਰ ਸੰਸਾਰ ਦੀ ਉਸਾਰੀ ਅਤੇ ਸਮਾਜਿਕ ਤਬਦੀਲੀ ਲਿਆਉਣ ਲਈ ਆਪਣੇ ਗਿਆਨ ਅਤੇ ਸਿੱਖਣ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਸਮਾਪਤੀ ਸੈਸ਼ਨ ਵਿੱਚ ਪ੍ਰੋ: ਬਲਰਾਜ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਮਨੁੱਖੀ ਭਲਾਈ ਅਧਾਰਿਤ ਸਮਾਜ ਦੇ ਪੁਨਰ ਨਿਰਮਾਣ ਲਈ ਆਪਣੀ ਸਮਰੱਥਾ ਅਤੇ ਊਰਜਾ ਨੂੰ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਵੇਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਨੌਕਰੀ ਭਾਲਣ ਦੀ ਬਜਾਏ ਰੁਜ਼ਗਾਰ ਦਾਤਾ ਤੇ ਸਿਰਜਣਹਾਰ ਬਣਨ, ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਸਮਰੱਥ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਗਿਆਨ ਅਤੇ ਹੁਨਰ ਨੂੰ ਆਪਣੇ ਸਮਾਜ ਨੂੰ ਸਮਰਪਿਤ ਕਰੀਏ।

ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ: ਸੁਰਿੰਦਰਾ ਲਾਲ ਅਤੇ ਕਰਨਲ ਕਰਮਿੰਦਰ ਸਿੰਘ ਨੇ ਵੀ ਨਵੇਂ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਗਿਆਨ ਅਤੇ ਹੁਨਰ ਨੂੰ ਸਮਾਜ ਦੀ ਬਿਹਤਰੀ ਲਈ ਸਮਰਪਿਤ ਕਰਨ ਲਈ ਕਿਹਾ।

ਕਾਲਜ ਦੇ ਰਜਿਸਟਰਾਰ ਡਾ.ਅਜੀਤ ਕੁਮਾਰ ਅਤੇ ਡਾ.ਕੁਲਦੀਪ ਕੁਮਾਰ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਨੇ ਦੱਸਿਆ ਕਿ ਸੈਸ਼ਨ 2021-2022 ਅਤੇ 2022-2023 ਲਈ ਸਾਇੰਸ, ਆਰਟਸ, ਕਾਮਰਸ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀ ਫੈਕਲਟੀ ਵਿੱਚ ਕੁੱਲ 1015 ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜਸਵੀਰ ਕੌਰ ਅਤੇ ਵੱਖ-ਵੱਖ ਫੈਕਲਟੀਜ਼ ਦੇ ਡੀਨ ਪ੍ਰੋ: ਨੀਨਾ ਸਰੀਨ (ਕਾਮਰਸ), ਡਾ: ਰਾਜੀਵ ਸ਼ਰਮਾ (ਭੌਤਿਕ ਵਿਗਿਆਨ) ਅਤੇ ਪ੍ਰੋ. ਵਿਨੈ ਗਰਗ, ਮੁਖੀ (ਕੰਪਿਊਟਰ ਸਾਇੰਸ), ਡਾ. ਕੁਲਦੀਪ ਕੁਮਾਰ, ਕੰਟਰੋਲਰ ਪ੍ਰੀਖਿਆਵਾਂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ਲਈ ਪੇਸ਼ ਕੀਤਾ।

ਵਾਈਸ ਪ੍ਰਿੰਸੀਪਲ ਪ੍ਰੋ. ਜਸਵੀਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ: ਭਾਨਵੀ ਵਧਾਵਨ, ਡਾ: ਵਰੁਣ ਜੈਨ ਅਤੇ ਡਾ: ਰੁਪਿੰਦਰ ਸਿੰਘ ਢਿੱਲੋਂ ਨੇ ਮੰਚ ਸੰਚਾਲਨ ਕੀਤਾ।